ਸੁੰਦਰ ਮੁੰਦਰੀਏ ਹੋ, ਖੁਸ਼ੀਆਂ ਗੁੰਦਰੀਏ ਹੋ
ਦਿਲ ਨੂੰ ਟੁੰਗਰੀਏ, ਹਾਸੇ ਪੁੰਘਰੀਏ ਹੋ
ਸੁੰਦਰ ਮੁੰਦਰੀਏ ਹੋ, ਸੁੰਦਰ ਮੁੰਦਰੀਏ....ਹੋ ਹੋ ਹੋ
ਦੁੱਲੇ ਭੱਟੀ ਦੇ ਘਰ -ਹੋਏ,
ਸੋਹਣੀ ਧੀ ਐ ਜੰਮੀ -ਹੋਏ
ਮਾਪੇ ਸ਼ਗਨ ਮਨਾਇਆ -ਹੋਏ,
ਮੱਥੇ ਵੱਟ ਨਾ ਪਾਇਆ -ਹੋਏ
ਧੀ ਨੂੰ ਬੜਾ ਪੜਾਇਆ -ਅੱਛਾ,
ਪੜਾ ਕੇ ਅਫ਼ਸਰ ਬਣਾਇਆ -ਬੱਲੇ
ਧੀ ਨੇ ਸ਼ਾਨ ਬਣਾਈ -ਹੋਏ,
ਪਿੰਡ ਦੀ ਇੱਜ਼ਤ ਵਧਾਈ -ਵਾਹ ਜੀ
ਸੋਹਣਾ ਪ੍ਰਾਹੁਣਾ ਮਿਿਲਆ -ਬੱਲੇ,
ਧੀ ਨੂੰ ਵਿਆਹ ਕੇ ਚਲਿਆ -ਹੋਏ ਹੋਏ
ਭੋਰਾ ਦਾਜ ਨਾ ਮੰਗਿਆ -ਵਾਹ ਵਾਹ!
ਖੁਸ਼ੀਆਂ ਦੇ ਵਿੱਚ ਰੰਗਿਆ -ਹੋਏ
ਰੱਬ ਨੇ ਵੀ ਪੂਰੀ ਨਿਭਾਈ -ਹਾਂਜੀ,
ਦੁੱਲੇ ਘਰ ਤੋਟ ਨਾ ਆਈ -ਸ਼ਾਵਾ
ਹਾਸੇ ਖਿੜ-ਖਿੜ ਨੱਚਣ,
ਖੁਸ਼ੀਆਂ ਬਹੁ ਬਹੁ ਮਹਿਕਣ -ਆਹੋ
ਹਾਸੇ ਖਿੜ-ਖਿੜ ਨੱਚਣ, ਖੁਸ਼ੀਆਂ ਬਹੁ-ਬਹੁ ਮਹਿਕਣ
ਜੁਗ-ਜੁਗ ਜੀਵਣ ਸ਼ਾਲਾ, ਖੁਸ਼ੀਆਂ ਦਾ ਰੰਗ ਰੰਗਾਲਾ
ਖੁਸ਼ੀਆਂ ਦਾ ਰੰਗ ਨਿਰਾਲਾ -ਵਾਹ ਵਾਹ!
ਧੀਆਂ ਪੁੱਤਰ ਇੱਕੋ ਜਿਹੇ, ਮਿੱਠੜੇ ਗੁੜ ਦੇ ਮੇਵੇ -ਹਾਂਜੀ
ਧੀਆਂ ਪੁੱਤਰਾਂ ਦੀ ਲੋਹੜੀ, ਮਨਾਈਏ ਖੁਸ਼ੀਆਂ ਦੀ ਲੋਹੜੀ
ਨਵੇਂ ਵਿਆਹਿਆਂ ਦੀ ਲੋਹੜੀ, ਜੁਗ-ਜੁਗ ਜੀਵੇ ਇਹ ਜੋੜੀ
ਮਨਾਈਏ ਪਿਆਰ ਦੀ ਲੋਹੜੀ, ਮਨਾਈਏ ਖੁਸ਼ੀਆਂ ਦੀ ਲੋਹੜੀ
ਮਨਾਈਏ ਸਾਂਝੀ ਇਹ ਲੋਹੜੀ, ਮਨਾਈਏ ਖੁਸ਼ੀਆਂ ਦੀ ਲੋਹੜੀ
ਛਾ ਗਏ...