Moral Values / ਨੈਤਿਕ ਮੁੱਲ



ਪੰਜਾਬੀ ਬੋੋਲੀ ਬੜੀ ਮਹਾਨ, ਬੋਲੀ ਸਾਡੀ ਬੜੀ ਮਹਾਨ
ਸਾਡੀ ਸ਼ਾਨ, ਸਾਡਾ ਮਾਣ, ਮਿੱਠੀ ਮਿਸ਼ਰੀ ਗੁਣਾਂ ਦੀ ਖਾਨ
ਪੰਜਾਬੀ ਸਾਡੀ ਜਿੰਦ ਜਾਨ
ਬੜੀ ਮਹਾਨ, ਬੜੀ ਮਹਾਨ, ਸਾਡੀ ਜਿੰਦ ਜਾਨ

ਇੱਕ ਦੂਜੇ ਦਾ ਅਸੀਂ ਹਾਂ ਮਾਣ,
ਨੈਤਿਕਤਾ ਹੈ ਸਾਡੀ ਸ਼ਾਨ
ਵਿਰਸਾ ਸਾਡਾ ਸ਼ਾਨਦਾਰ,
ਕਦਰਾਂ ਕੀਮਤਾਂ ਜਾਨਦਾਰ
ਆਹਾ ਪੰਜਾਬੀ, ਬੱਲੇ ਬੱਲੇ ਸ਼ਾਵਾ

ਨੈਤਿਕਤਾ ਦੇ ਗੁਣ ਅਪਣਾਉਣੇ,
ਗੁਣਾਂ ਨੇ ਸਾਡੇ ਮਾਣ ਵਧਾਉਣੇ
ਸੱਭ ਦਾ ਆਦਰ ਤੇ ਸਤਿਕਾਰ,
ਸਹਿਯੋਗ, ਭਲਾ ਤੇ ਸੱਭ ਨਾਲ ਪਿਆਰ
ਸ਼ਾਵਾ ਹੋ ਬੱਲੇ ਬੱਲੇ ਸ਼ਾਵਾ ਹੋਏ ਹੋਏ

ਵੰਡ ਕੇ ਛੱਕਣਾ ਤੇ ਖੁਸ਼ ਰਹਿਣਾ ,
ਖੁਸ਼ੀਆਂ ਖੇੜੇ ਵੰਡਦੇ ਰਹਿਣਾ
ਬੁਰਾ ਨਾ ਸੁਣਨਾ, ਬੁਰਾ ਨਾ ਕਹਿਣਾ
ਨੈਤਿਕ ਗੁਣਾਂ ਦਾ ਪਾਉਣਾ ਗਹਿਣਾ
ਨੈਤਿਕਤਾ ਦਾ ਪਾਉਣਾ ਗਹਿਣਾ
ਜੀਵਨ ਦੇ ਵਿੱਚ ਵੰਡਣਾ ਪਿਆਰ
ਨੈਤਿਕ ਗੁਣਾਂ ਦਾ ਇਹੀ ਸਾਰ
ਨੈਤਿਕਤਾ ਦਾ ਇਹੀ ਸਾਰ
ਵਾਹ ਜੀ ਵਾਹ, ਵਾਹ ਜੀ ਵਾਹ, ਨੈਤਿਕਤਾ ਦਾ ਇਹੀ ਸਾਰ

Moral values refer to a set of principles that guide us to the righteous virtues in the journey of life. Morality can be a body of standards derived from a code of conduct from a particular philosophy, culture or religion.

Our Visitors