Ma Boli Punjabi / ਮਾਂ ਬੋਲੀ ਪੰਜਾਬੀ




ਮਾਂ-ਬੋਲੀ ਪੰਜਾਬੀ ਨੂੰ ਮੇਰਾ ਦਿਲੋਂ ਸਲਾਮ,
ਸੋਹਣੀ ਮਿੱਠੀ ਬੋਲੀ ਨੂੰ ਮੇਰਾ ਦਿੱਲੋਂ ਸਲਾਮ।
ਮੈਂ ਵਾਰੇ-ਵਾਰੇ ਜਾਵਾਂ ਤੈਥੋਂ ਮਾਏ ਨੀ,
ਮੈਂ ਸਦਕੇ ਜਾਵਾਂ ਤੈਥੋਂ ਸੋਹਣੀਏ ਮਾਏ ਨੀ,
ਮਾਂ-ਬੋਲੀ ਪੰਜਾਬੀ ਨੂੰ ਮੇਰਾ ਦਿਲੋਂ ਸਲਾਮ,
ਸੋਹਣੀ ਮਿੱਠੀ ਬੋਲੀ ਨੂੰ ਮੇਰਾ ਦਿੱਲੋਂ ਸਲਾਮ।

ਤੂੰ ਮਿੱਠੜੀ ਪਿਆਰੀ ਸੋਹਣੀ ਮੇਰੀ ਮਾਂ ਬੋਲੀ,
ਤੇਰੇ ਵਰਗੀ ਕੋਏ ਨਾ ਡਿਠੜੀ ਭਾਵੇਂ ਲੱਖ ਟੋਲੀ,
ਮੇਰੇ ਪਿਆਰੇੇ ਗੁਰਾਂ ਦੀ ਬਖਸ਼ਿਸ਼ ਸੋਹਣੀ ਗੁਰਮੁੱਖੀ,
ਪੱਲ-ਪੱਲ ਤੈਨੂੰ ਜੱਪ ਕੇ ਹੋਵਣ ਸਭ ਸੁਖੀ
ਮਿੱਠੀ-ਮਿੱਠੀ, ਤੂੰ ਪਿਆਰੀ- ਪਿਆਰੀ, ਸੋਹਣੀ ਮਨਮੋਹਣੀ, ਤੂੰ ਜੁਗ-ਜੁਗ ਜੀਓਣੀ
ਤੈਥੋਂ ਵਾਰ-ਵਾਰ ਲੱਖ-ਲੱਖ ਵਾਰ ਵਾਰੇ ਵਾਰੇ ਜਾਵਾਂ ਨੀ,
ਸੋਹਣੀਏ ਮਿੱਠੜੀਏ ਮਾਏ ਵਾਰੇ ਜਾਵਾਂ ਨੀ।
ਮਾਂ ਬੋਲੀ ਪੰਜਾਬੀ ਮੈਂ ਤੈਥੋਂ ਕੁਰਬਾਨ, ਮਿੱਠੀ ਪਿਆਰੀ ਸੋਹਣੀ ਤੂੰ ਹੈ ਮੇਰੀ ਜਾਨ।
ਮਾਂ ਬੋਲੀ ਪੰਜਾਬੀ ਨੂੰ ਮੇਰਾ ਦਿਲੋਂ ਸਲਾਮ,
ਸੋਹਣੀ ਮਿੱਠੀ ਬੋਲੀ ਨੂੰ ਮੇਰਾ ਦਿੱਲੋਂ ਸਲਾਮ।
ਤੂੰ ਹੈ ਮੇਰੀ ਜਾਨ, ਤੂੰ ਹੈ ਮੇਰਾ ਮਾਣ, ਮੈਂ ਤੈਥੋਂ ਕੁਰਬਾਨ, ਮੇਰਾ ਦਿੱਲੋਂ ਸਲਾਮ।

Our Visitors